ਗੁਆਰੇ ਦੀ ਕਾਸ਼ਤ ਲਈ ਸਮੁੱਚੀਆਂ ਸਿਫ਼ਾਰਸ਼ਾਂ

ਗੁਆਰ, ਜਿਸਨੂੰ ਕਲੱਸਟਰ ਬੀਨ ਜਾਂ ਗਵਾਰ ਫਲੀ ਵੀ ਕਿਹਾ ਜਾਂਦਾ ਹੈ, ਇੱਕ ਬਹੁ-ਮੰਤਵੀ ਫਸਲ ਹੈ। ਇਸਦੀ ਵਰਤੋਂ ਸਬਜ਼ੀ ਵਜੋਂ ਵੀ ਕੀਤੀ ਜਾਂਦੀ ਹੈ ਅਤੇ ਉਦਯੋਗਿਕ ਵਰਤੋਂ ਲਈ ਵੀ ਇਸਦੀ ਮੰਗ ਹੈ। ਸਬਜ਼ੀ ਗੁਆਰ ਦੀ ਖ਼ੇਤੀ ਮੁੱਖ ਤੌਰ 'ਤੇ ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕੀਤੀ ਜਾਂਦੀ ਹੈ।

ਗੁਆਰੇ ਦੀ ਕਾਸ਼ਤ ਲਈ ਸਮੁੱਚੀਆਂ ਸਿਫ਼ਾਰਸ਼ਾਂ

ਮਿੱਟੀ: ਚੰਗੀ ਨਿਕਾਸੀ ਵਾਲੀ ਦਰਮਿਆਨੀ ਤੋਂ ਹਲਕੀ ਦੋਮਟ ਮਿੱਟੀ।

ਖੇਤ ਦੀ ਤਿਆਰੀ: ਇੱਕ ਜਾਂ ਦੋ ਵਾਰ ਹਲ ਵਾਹੋ ਅਤੇ ਉਸਤੋਂ ਬਾਅਦ ਸੁਹਾਗਾ ਲਗਾ ਕੇ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਓ।

ਬਿਜਾਈ ਦਾ ਸਮਾਂ:

  • ਅਗੇਤੀ ਫਸਲ ਜੋ ਸਿੰਚਾਈ ਵਾਲੀਆਂ ਸਥਿਤੀਆਂ ਵਿੱਚ ਚੰਗੀ ਤਰ੍ਹਾਂ ਉੱਗਦੀ ਹੈ, ਉਸਦੀ ਬਿਜਾਈ ਜੂਨ ਤੋਂ ਅੱਧ ਜੁਲਾਈ `ਚ ਕਰਨੀ ਚਾਹੀਦੀ ਹੈ।
  • ਦੇਰ ਨਾਲ ਪੱਕਣ ਵਾਲੀ ਫਸਲ ਜੁਲਾਈ ਦੇ ਅੱਧ ਵਿੱਚ ਬੀਜਣੀ ਚਾਹੀਦੀ ਹੈ।
  • ਬਿਹਤਰ ਪੌਸ਼ਟਿਕ ਪ੍ਰਬੰਧਨ ਲਈ, ਬਿਜਾਈ ਦੇ ਸਮੇਂ ਅਰਬੋਇੰਟ ਕੋਪਡੇਨ 10 ਕਿਲੋ ਪ੍ਰਤੀ ਹੈਕਟੇਅਰ ਦੀ ਵਰਤੋਂ ਕਰੋ।

ਬੀਜ ਦੀ ਮਾਤਰਾ:

ਛੇਤੀ ਪੱਕਣ ਵਾਲੀਆਂ ਕਿਸਮਾਂ ਲਈ 5 ਤੋਂ 6 ਕਿਲੋ ਪ੍ਰਤੀ ਏਕੜ

ਮੱਧਮ ਮਿਆਦ ਵਾਲੀਆਂ ਕਿਸਮਾਂ ਲਈ 7 ਤੋਂ 8 ਕਿਲੋ ਪ੍ਰਤੀ ਏਕੜ

ਫਾਸਲਾ:

ਕਤਾਰਾਂ ਵਿਚਕਾਰ ਦੂਰੀ 45 ਸੈਂਟੀਮੀਟਰ ਅਤੇ ਪੌਦਿਆਂ ਵਿਚਕਾਰ ਦੂਰੀ 15 ਸੈਂਟੀਮੀਟਰ ਹੋਵੇ।

ਨਦੀਨਾਂ ਦੀ ਰੋਕਥਾਮ:

  • ਇਹ ਬਿਜਾਈ ਤੋਂ 25 ਤੋਂ 30 ਦਿਨਾਂ ਬਾਅਦ ਕਰਨੀ ਚਾਹੀਦੀ ਹੈ।
  • ਨਦੀਨਾਂ ਦੀ ਰੋਕਥਾਮ ਲਈ, ਪ੍ਰਤੀ ਏਕੜ 250 ਲੀਟਰ ਪਾਣੀ ਵਿੱਚ 400 ਮਿਲੀਲੀਟਰ ਬੇਸਾਲੀਨ ਏ.ਆਈ (Active Ingredient) ਮਿਲਾ ਕੇ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਲਓ। ਜੇਕਰ ਮਿੱਟੀ ਭਾਰੀ ਹੈ, ਤਾਂ ਦਵਾਈ ਦੀ ਮਾਤਰਾ 25 ਪ੍ਰਤੀਸ਼ਤ ਵਧਾ ਸਕਦੇ ਹੋ।

ਬੀਜ ਉਪਚਾਰ: ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਾਈਜ਼ੋਬੀਅਮ ਟੀਕੇ ਨਾਲ ਸੋਧੋ।

ਖਾਦ: ਬਿਜਾਈ ਦੇ ਸਮੇਂ 20 ਕਿਲੋ ਫਾਸਫੋਰਸ (125 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 8 ਕਿਲੋ ਨਾਈਟ੍ਰੋਜਨ (32 ਕਿਲੋ ਕਿਸਾਨ ਖਾਦ) ਪ੍ਰਤੀ ਏਕੜ ਪਾਓ।

ਸਿੰਚਾਈ: 1 ਤੋਂ 2 ਸਿੰਚਾਈਆਂ ਕਾਫ਼ੀ ਹਨ।

ਰੋਗ: ਹਰਾ ਟਿੱਡਾ (Green Leafhopper) ਸ਼ੁਰੂ ਵਿੱਚ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸਦੀ ਰੋਕਥਾਮ ਲਈ 200 ਮਿਲੀਲੀਟਰ ਮੈਲਾਥੀਅਨ 50 ਈ.ਸੀ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਹੱਥ ਨਾਲ ਚੱਲਣ ਵਾਲੇ ਸਪ੍ਰੇਅਰ ਨਾਲ ਪ੍ਰਤੀ ਏਕੜ ਸਪਰੇਅ ਕਰੋ।

ਚੇਤਾਵਨੀ: ਕਈ ਵਾਰ ਗੁਆਰੇ ਦੀ ਅਗੇਤੀ ਬਿਜਾਈ ਤੋਂ ਬਾਅਦ, ਜ਼ਿਆਦਾ ਮੀਂਹ ਜਾਂ ਜ਼ਿਆਦਾ ਸਿੰਚਾਈ ਕਾਰਨ, ਪੌਦਿਆਂ ਦਾ ਬਨਸਪਤੀ ਵਿਕਾਸ (Vegetative Growth) ਵਧ ਜਾਂਦਾ ਹੈ, ਜਿਸ ਕਾਰਨ ਫਲੀਆਂ ਸਿਰਫ਼ ਪੌਦਿਆਂ ਦੇ ਉੱਪਰਲੇ ਹਿੱਸੇ 'ਤੇ ਅਤੇ ਘੱਟ ਗਿਣਤੀ ਵਿੱਚ ਲਗਦੀਆਂ ਹਨ ਅਤੇ ਕਈ ਵਾਰ ਫਲੀਆਂ ਬਿਲਕੁਲ ਵੀ ਨਹੀਂ ਦਿਖਾਈ ਦਿੰਦੀਆਂ।

* ਵਧੇਰੇ ਫਲ ਅਤੇ ਚਾੜ੍ਹ ਪ੍ਰਾਪਤ ਕਰਨ ਲਈ, ਫੁੱਲ ਆਉਣ ਦੇ ਪੜਾਅ 'ਤੇ ਅਰਬੋਇੰਟ ਐਕਸੀਲਰੇਟ ਨੂੰ 2-2.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੀ ਦਰ ਨਾਲ ਸਪਰੇਅ ਕਰੋ।

* ਪੌਦੇ ਵਿੱਚ ਉੱਚ ਤਾਪਮਾਨ ਜਾਂ ਤਣਾਅ ਦੀ ਸਥਿਤੀ ਵਿੱਚ, 2-2.5 ਮਿਲੀਲੀਟਰ ਅਰਬੋਇੰਟ ਗ੍ਰੋ-ਸ਼ਕਤੀ ਪ੍ਰਤੀ ਲੀਟਰ ਪਾਣੀ ਵਿੱਚ ਸਪਰੇਅ ਕਰੋ।

 

ਨੋਟ: ਇਸ ਮੈਗਜ਼ੀਨ ਵਿੱਚ ਫਸਲ ਅਤੇ ਕਿਸਮਾਂ ਦੇ ਗੁਣ ਕੰਪਨੀ ਦੇ ਖੋਜ ਕੇਂਦਰਾਂ ਦੇ ਨਤੀਜਿਆਂ 'ਤੇ ਅਧਾਰਤ ਹਨ। ਕੋਈ ਵੀ ਫਸਲ ਅਤੇ ਇਸਦੀ ਕਿਸਮ ਮਿੱਟੀ ਦੀ ਕਿਸਮ, ਪ੍ਰਤੀਕੂਲ ਮੌਸਮੀ ਸਥਿਤੀਆਂ, ਦੁਰਲੱਭ/ਮਾੜੀ ਫਸਲ ਪ੍ਰਬੰਧਨ, ਬਿਮਾਰੀਆਂ ਅਤੇ ਕੀੜਿਆਂ ਦੇ ਹਮਲਿਆਂ ਤੋਂ ਪ੍ਰਭਾਵਿਤ ਹੋ ਸਕਦੀ ਹੈ। ਫਸਲ ਪ੍ਰਬੰਧਨ ਸਾਡੇ ਨਿਯੰਤਰਣ ਤੋਂ ਬਾਹਰ ਹੈ, ਇਸ ਲਈ ਕਿਸਾਨ ਪੈਦਾਵਾਰ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨ ਲਈ, ਅਸੀਂ ਸਹੀ ਸਮੇਂ 'ਤੇ ਬੀਜ ਬੀਜਣ ਅਤੇ ਢੁਕਵੇਂ ਖੇਤੀਬਾੜੀ ਪ੍ਰਬੰਧਨ ਅਭਿਆਸਾਂ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਾਂ। ਇਸਦੇ ਨਾਲ ਹੀ ਵਧੇਰੇ ਉਤਪਾਦਨ ਅਤੇ ਗੁਣਵੱਤਾ ਲਈ ਸਥਾਨਕ ਸਰਕਾਰੀ ਖੇਤੀਬਾੜੀ ਅਧਿਕਾਰੀਆਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸੁਝਾਈਆਂ ਗਈਆਂ ਸਿਫ਼ਾਰਸ਼ਾਂ ਨੂੰ ਅਪਣਾਇਆ ਜਾ ਸਕਦਾ ਹੈ।

More Blogs